Sukhjit ਸੁਖਜੀਤ

ਸੁਖਜੀਤ (04 ਜਨਵਰੀ 1961 - 12 ਫਰਵਰੀ 2024) ਪੰਜਾਬੀ ਕਹਾਣੀਕਾਰ ਅਤੇ ਕਵੀ ਸੀ। ਉਹਦੀਆਂ ਕਹਾਣੀਆਂ ਹਿੰਦੀ, ਉਰਦੂ ਅਤੇ ਬੰਗਾਲੀ ਵਿੱਚ ਵੀ ਅਨੁਵਾਦ ਹੋਈਆਂ ਹਨ। ਸੁਖਜੀਤ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਉਸ ਦੇ ਕਹਾਣੀ ਸੰਗ੍ਰਿਹ ਮੈਂ ਅਯਨਘੋਸ਼ ਨਹੀਂ ਲਈ ਸਾਲ-2022 ਦਾ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ। ਉਸ ਨੂੰ ਭਾਸ਼ਾ ਵਿਭਾਗ ਵੱਲੋਂ ਨਾਨਕ ਸਿੰਘ ਪੁਰਸਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਭਾਈ ਵੀਰ ਸਿੰਘ’ ਐਵਾਰਡ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਉਸਦੀ ਮੌਤ 12 ਫਰਵਰੀ 2024 ਨੂੰ ਹੋਈ।

ਸੁਖਜੀਤ (Sukhjit)