Tarlochan Singh Aujla
ਤਰਲੋਚਨ ਸਿੰਘ ਔਜਲਾ

ਡਾਕਟਰ ਤਰਲੋਚਨ ਸਿੰਘ ਔਜਲਾ ਦਾ ਸਬੰਧ ਜਿਲਾ ਅੰਮ੍ਰਿਤਸਰ (ਚੜ੍ਹਦਾ ਪੰਜਾਬ) ਨਾਲ ਹੈ। ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ. ਐੱਚ. ਸੀ ਅਤੇ ਖੇਤੀਬਾੜੀ ਯੂਨਵਿਰਸਟੀ, ਲੁਧਿਆਨਾ ਤੋਂ ਐੱਮ. ਐੱਚ. ਸੀ. ਅਤੇ ਪੀ. ਐੱਚ ਡੀ ਦੀ ਪੜ੍ਹਾਈ ਮੁਕੰਮਲ ਕੀਤੀ ਅਤੇ ਫਿਰ ਇੱਥੇ ਹੀ ਸੰਨ 1967 ਤੋਂ 1992 ਤੱਕ ਸਰਵਿਸ ਕੀਤੀ। ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਫਸਲਾਂ ਵਿੱਚ ਪਾਣੀ ਅਤੇ ਖਾਦ ਦੀ ਸੰਤੁਲਨ ਵਰਤੋਂ ਬਾਰੇ ਖੋਜ ਕੀਤੀ। ਇਸ ਖੋਜ ਲਈ ਇਹਨਾਂ ਦੀ ਟੀਮ ਨੂੰ ਭਾਰਤ ਸਰਕਾਰ ਨੇ ਕੌਮੀ ਪੱਧਰ ਦੇ ਇਨਾਮ ਨਾਲ ਨਿਵਾਜਿਆ। ਸੰਨ 1992 'ਚ ਪਰਵਾਰ ਸਮੇਤ ਕੈਨੇਡਾ ਆ ਗਏ। ਰੋਜੀ ਰੋਟੀ ਦੇ ਕੰਮ ਨਾਲ ਪੰਜਾਬੀ ਦਾ ਸਹਿਤ ਪੜ੍ਹਣਾ ਸ਼ੁਰੂ ਕੀਤਾ ਅਤੇ ਨਾਲ ਦੀ ਨਾਲ ਕੁਝ ਲਿਖਣਾ ਸ਼ੁਰੂ ਕੀਤਾ। ਇਹਨਾਂ ਦਾ ਪਹਿਲਾ ਕਹਾਣੀ ਸੰਗ੍ਰਿਹ "ਤਿੜਕਦੇ ਰਿਸ਼ਤੇ" ਜਲਦੀ ਹੀ ਪਾਠਕਾਂ ਦੇ ਰੂਬਰੂ ਕੀਤਾ ਜਾਵੇਗਾ। ਇਸ ਵਿੱਚ ਉਹ "ਤੱਤਾ" ਕਹਾਣੀ ਵੀ ਸ਼ਾਮਲ ਹੈ ਜਿਸ ਵਿੱਚ 1947 ਦੀ ਵੰਡ ਦਾ ਦਰਦ ਅਤੇ ਕਤਲੇਆਮ ਵਿਸਥਾਰ ਨਾਲ ਪੇਸ਼ ਕੀਤਾ ਗਿਆ ਹੈ।