Afzal Tauseef
ਅਫ਼ਜ਼ਲ ਤੌਸੀਫ਼

ਅਫਜ਼ਲ ਤੌਸੀਫ਼ (੧੮ ਮਈ ੧੯੩੬-੩੦ ਦਸੰਬਰ ੨੦੧੪) ਦਾ ਜਨਮ ਜ਼ੁਬੈਦਾ ਬੀਬੀ ਦੀ ਕੁੱਖੋਂ ਉਸ ਦੇ ਨਾਨਕਾ ਪਿੰਡ ਕੂਮਕਲਾਂ, ਜ਼ਿਲ੍ਹਾ ਲੁਧਿਆਣਾ, ਪੰਜਾਬ, ਬਰਤਾਨਵੀ ਭਾਰਤ ਵਿਚ ਹੋਇਆ ।ਉਸ ਦੇ ਪਿਤਾ ਦਾ ਨਾਂ ਚੌਧਰੀ ਮਹਿੰਦੀ ਖਾਂ ਸੀ। ਉਸ ਦਾ ਜੱਦੀ ਪਿੰਡ ਸਿੰਬਲੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ।ਉਹ ਕਿੱਤੇ ਵਜੋਂ ਪ੍ਰੋਫ਼ੈਸਰ ਸਨ । ਉਹ ਲੇਖਕ, ਕਹਾਣੀਕਾਰ, ਅਤੇ ਪੱਤਰਕਾਰ ਵੀ ਸਨ ।ਉਨ੍ਹਾਂ ਦੀਆਂ ਰਚਨਾਵਾਂ ਹਨ: ਲਾਵਾਰਸ (ਨਾਵਲਿਟ), ਹਨੇਰਿਆਂ ਦਾ ਸਫ਼ਰ, ਹਾਰੀ ਰਿਪੋਰਟ ਤੋਂ ਆਖ਼ਰੀ ਫੈਸਲੇ ਤੀਕ, ਜ਼ਮੀਨ ਉੱਤੇ ਪਰਤ ਆਉਣ ਦਾ ਦਿਨ, ਚੋਣ ਲੋਕ-ਰਾਜ ਤੇ ਮਾਰਸ਼ਲ-ਲਾਅ, ਗੁਲਾਮ ਨਾ ਹੋ ਜਾਵੇ ਪੂਰਬ, ਸੋਵੀਅਤ ਯੂਨੀਅਨ ਦੀ ਆਖਰੀ ਆਵਾਜ਼, ਲਿਲੀਆ ਸਾਜਿਸ਼ ਕੇਸ, ਸ਼ਹਿਰ ਦੇ ਹੰਝੂ, ਕੌੜਾ ਸੱਚ, ਮੇਰੀ ਦੁਨੀਆਂ ਮੇਰੀ ਜ਼ਿੰਦਗੀ, ਗੁਜ਼ਰੇ ਥੇ ਹਮ ਯਹਾਂ ਸੇ, ਟਾਹਲੀ ਮੇਰੇ ਬੱਚੜੇ (ਕਹਾਣੀ ਸੰਗ੍ਰਹਿ), ਪੰਝੀਵਾਂ ਘੰਟਾ (ਕਹਾਣੀ ਸੰਗ੍ਰਹਿ), ਮਨ ਦੀਆਂ ਬਸਤੀਆਂ (ਸਵੈ-ਜੀਵਨੀ), ਕੀਹਦਾ ਨਾਂ ਪੰਜਾਬ, ਵੇਲੇ ਦੇ ਪਿੱਛੇ ਪਿੱਛੇ (ਭਾਰਤ ਦਾ ਸਫ਼ਰਨਾਮਾ) ।