Gurbachan Singh Bhullar
ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ (੧੮ ਮਾਰਚ ੧੯੩੭-) ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਥੋ ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਉਚੇਰੀ ਵਿੱਦਿਆ ਹਾਸਲ ਕਰਨ ਉੱਪਰੰਤ ਉਹ ਸਕੂਲ ਅਧਿਆਪਕ ਲੱਗ ਗਏ। ਪਰ ਅਧਿਆਪਕ ਯੂਨੀਅਨ ਦੀਆਂ ਸਰਗਰਮੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਕਾਰਨ ਦਸ ਕੁ ਸਾਲ ਬਾਅਦ ਉਨ੍ਹਾਂ ਨੂੰ ਇਹ ਨੌਕਰੀ ਛੱਡਣੀ ਪੈ ਗਈ। ਫਿਰ ਉਹ ਦਿੱਲੀ ਵਿੱਚ ਸੋਵੀਅਤ ਦੂਤਾਵਾਸ ਵਿੱਚ ਕੰਮ ਕਰਨ ਲੱਗੇ। ਬਾਅਦ ਵਿੱਚ ਉਹ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵੀ ਰਹੇ।ਉਹ ਪੰਜਾਬੀ ਦੇ ਨਾਮਵਰ ਕਹਾਣੀਕਾਰ ਹਨ ਪਰ ਉਨ੍ਹਾਂ ਨੇ ਕਾਵਿਤਾ, ਸਫ਼ਰਨਾਮਾ, ਅਨੁਵਾਦ, ਸੰਪਾਦਨ, ਪੱਤਰਕਾਰੀ, ਰੇਖਾ-ਚਿੱਤਰ, ਆਲੋਚਨਾ, ਬਾਲ ਸਾਹਿਤ ਆਦਿ ਅਨੇਕ ਖੇਤਰਾਂ ਵਿੱਚ ਸਾਹਿਤ ਰਚਨਾ ਕੀਤੀ ਹੈ। ਉਨ੍ਹਾਂ ਦੇ ਕਹਾਣੀ-ਸੰਗ੍ਰਹਿ ਅਗਨੀ-ਕਲਸ ਨੂੰ ਸਾਲ ੨੦੦੫ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਿਆ ਹੈ। ਰਚਨਾਵਾਂ ਦੀ ਸੂਚੀ; ਓਪਰਾ ਮਰਦ (੧੯੬੭), ਦੀਵੇ ਵਾਂਗ ਬਲਦੀ ਅੱਖ (੨੦੧੦), ਮੈਂ ਗਜਨਵੀ ਨਹੀਂ, ੫੧ ਕਹਾਣੀਆਂ, ਅਗਨੀ ਕਲਸ, ਬਚਨ ਬਿਲਾਸ, ਬਾਲ ਸਾਹਿਤ ਅਤੇ ਸਭਿਆਚਾਰ, ਬਾਰਾਂ ਰੰਗ, ਧਰਤੀ ਦੀਆਂ ਧੀਆਂ, ਗੁਰਸ਼ਰਨ ਸਿੰਘ, ਕਬਰ ਜਿਹਨਾਂ ਦੀ ਜੀਵੇ ਹੂ, ਕਲਮ ਕਟਾਰ, ਮੌਨ ਕਹਾਣੀ, ਪੰਜਾਬੀ ਕਹਾਣੀ ਕੋਸ਼, ਪੰਜਾਬੀ ਕਹਾਣੀ ਯਾਤਰਾ, ਸਾਡੇ ਵਿਗਿਆਨੀ, ਸਮਕਾਲੀ ਪੰਜਾਬੀ ਕਹਾਣੀ, ਸੰਤੋਖ ਸਿੰਘ ਧੀਰ, ਸੂਹੇ ਫੁੱਲ (ਅਜਰਬਾਈਜਾਨੀ ਕਹਾਣੀਆਂ), ਤਿੰਨ ਮੂਰਤੀਆਂ ਵਾਲਾ ਮੰਦਰ ਵਖਤਾਂ ਮਾਰੇ, ਇਕ ਅਮਰੀਕਾ ਇਹ ਵੀ, ਪੰਜਾਬ ਦੇ ਕੋਹੇਨੂਰ ।