Jack London - ਜੈਕ ਲੰਡਨ

ਜੈਕ ਲੰਡਨ (12 ਜਨਵਰੀ 1876 - 22 ਨਵੰਬਰ 1916) ਅਮਰੀਕੀ ਲੇਖਕ, ਪੱਤਰਕਾਰ ਅਤੇ ਸਮਾਜ ਸੇਵਕ ਸਨ। ਜਨਮ ਸਮੇਂ ਉਨ੍ਹਾਂ ਦਾ ਨਾਮ ਜਾਨ ਗਰਿਫਿਥ ਚੈਨੀ ਸੀ। ਉਨ੍ਹਾਂ ਨੇ ਨਾਵਲ, ਕਹਾਣੀਆਂ, ਨਾਟਕ, ਕਵਿਤਾਵਾਂ ਅਤੇ ਹੋਰ ਵਿਸ਼ਿਆਂ ਤੇ ਢੇਰ ਸਾਰੀਆਂ ਕਿਤਾਬਾਂ ਲਿਖੀਆਂ। ਉਨ੍ਹਾਂ ਨੇ ਮਜ਼ਦੂਰ, ਫੈਕਟਰੀ ਮਜ਼ਦੂਰ, ਸਾਨ ਫ੍ਰਾਂਸਿਸਕੋ ਸਮੁੰਦਰ ਖਾੜੀ ਵਿੱਚ ਓਇਸਟਰ ਲੁਟੇਰੇ, ਕੈਲੀਫੋਰਨੀਆ ਦੇ ਮੱਛੀ ਗਸ਼ਤੀ ਦਲ ਦੇ ਮੈਂਬਰ, ਮਲਾਹ, ਰੇਲ ਮਾਰਗ ਮਜ਼ਦੂਰ, ਕਲੋਂਡਾਇਕ (ਕੈਨੇਡਾ 1897-98) ਵਿੱਚ ਸੋਨੇ ਦੀ ਖੋਜ ਆਦਿ ਕੰਮ ਕੀਤੇ। ਉਨ੍ਹਾਂ ਨੇ 1904 ਵਿੱਚ ਰੂਸ-ਜਾਪਾਨ ਲੜਾਈ ਦੀ 'ਹਰਸਟ' ਸਮਾਚਾਰ ਪੱਤਰ ਲਈ ਰਿਪੋਰਟਿੰਗ ਕੀਤੀ ਸੀ ਅਤੇ 1914 ਵਿੱਚ ਮੈਕਸੀਕੋ ਦੀ ਕ੍ਰਾਂਤੀ ਨੂੰ 'ਕਾਲਿਅਰ' ਲਈ ਕਵਰ ਕੀਤਾ ਸੀ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ: 'ਕਾਲ ਆਫ ਦੀ ਵਾਇਲਡ' (ਮੂਲ ਸਿਰਲੇਖ 'ਸਲੀਪਿੰਗ ਵੋਲਫ'), 'ਦ ਆਇਰਨ ਹੀਲ', 'ਵਾਈਟ ਫੈਂਗ', 'ਦ ਸੀ ਵੋਲਫ' (ਮੂਲ ਸਿਰਲੇਖ 'ਮਰਸੀ ਆਫ ਦ ਸੀ'), 'ਦ ਪੀਪਲ ਆਫ ਦਿ ਅਬਿਸ', 'ਜਾਨ ਬਰਲੇਕਾਰਨ', 'ਮਾਰਟਿਨ ਈਡੇਨ', ਅਤੇ 'ਦ ਸਟਰ ਰੋਵਰ' ਹਨ।

ਜੈਕ ਲੰਡਨ (Jack London)