Kulbir Singh Suri - ਕੁਲਬੀਰ ਸਿੰਘ ਸੂਰੀ

ਕੁਲਬੀਰ ਸਿੰਘ ਸੂਰੀ ਪੰਜਾਬੀ ਦਾ ਪ੍ਰਸਿੱਧ ਬਾਲ ਸਾਹਿਤ ਲੇਖਕ ਹੈ। ਸਾਹਿਤ ਅਕਾਦਮੀ, ਨਵੀਂ ਦਿੱਲੀ ਨੇ ਉਸ ਨੂੰ ਉਸ ਦੀ ਪੁਸਤਕ 'ਰਾਜ ਕੁਮਾਰ ਦਾ ਸੁਪਨਾ' (ਬਾਲ ਕਹਾਣੀ ਸੰਗ੍ਰਹਿ) ਲਈ ਬਾਲ ਸਾਹਿਤ ਪੁਰਸਕਾਰ 2014 ਨਾਲ ਸਨਮਾਨਿਤ ਕੀਤਾ ਹੈ।

ਕੁਲਬੀਰ ਸਿੰਘ ਸੂਰੀ (27 ਜੂਨ 1945 - ) ਦਾ ਜਨਮ ਪ੍ਰੀਤਨਗਰ, ਜ਼ਿਲ੍ਹਾ ਅੰਮ੍ਰਿਤਸਰ (ਬਰਤਾਨਵੀ ਪੰਜਾਬ) ਵਿਖੇ ਹੋਇਆ ਸੀ। ਸਰਦਾਰ ਨਾਨਕ ਸਿੰਘ (ਨਾਵਲਕਾਰ) ਉਸ ਦੇ ਪਿਤਾ ਤੇ ਮਾਤਾ ਸ੍ਰੀਮਤੀ ਰਾਜ ਕੌਰ ਸਨ। ਉਸਨੇ ਪੀਐੱਚ.ਡੀ. ਤੱਕ ਉੱਚੀ ਪੜ੍ਹਾਈ ਕੀਤੀ ਹੈ। ਹੁਣ ਤੱਕ ਉਸ ਦੀਆਂ 10 ਮੌਲਿਕ ਤੇ 5 ਹੋਰ ਅਨੁਵਾਦ ਤੇ ਸੰਪਾਦਿਤ ਪੁਸਤਕਾਂ ਛਪ ਚੁੱਕੀਆਂ ਹਨ। ਉਹ ਪਿਛਲੇ ਇੱਕ ਦਹਾਕੇ ਤੋਂ ਰੋਜ਼ਾਨਾ 'ਅਜੀਤ' ਵਿੱਚ 'ਦਾਦੀ ਮਾਂ ਦੀਆਂ ਕਹਾਣੀਆਂ' ਸਿਰਲੇਖ ਹੇਠ ਹਫ਼ਤਾਵਾਰੀ ਕਾਲਮ ਲਿਖਦਾ ਆ ਰਿਹਾ ਹੈ।

ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ:
ਧਾਰਮਿਕ: ਗੁਰੂ ਬਾਲ ਕਹਾਣੀਆਂ
ਵਿਗਿਆਨ: ਪ੍ਰਮੁੱਖ ਖੋਜਾਂ ਤੇ ਖੋਜਕਾਰ, ਗੁਬਾਰੇ ਤੋਂ ਪੁਲਾੜੀ ਜਹਾਜ਼ ਤੱਕ, ਬਾਦਬਾਨੀ ਜਹਾਜ਼ ਤੋਂ ਮੋਟਰਕਾਰ ਤੱਕ
ਬਾਲ ਕਹਾਣੀਆਂ: ਦਾਨੀ ਸ਼ਹਿਜ਼ਾਦਾ, ਜਾਦੂ ਦੀ ਸੋਟੀ, ਰਾਜਕੁਮਾਰ ਦਾ ਸੁਪਨਾ, ਚੋਰਾਂ ਨੂੰ ਮੋਰ, ਗੋਲੂ ਮੋਲੂ, ਚਾਂਦੀ ਦੀ ਚਾਬੀ, ਜਾਦੂ ਦੇ ਗੋਲੇ, ਘਰ ਦਾ ਨਾ ਘਾਟ ਦਾ, ਸੁਸਤੂ ਮੱਲ, ਸੱਚ ਦਾ ਪੱਲ੍ਹਾ, ਚਿੱਟਾ ਹੰਸ, ਸੱਚਾਈ ਦੀ ਜਿੱਤ
ਅਨੁਵਾਦ ਤੇ ਸੰਪਾਦਿਤ: ਡ੍ਰੈਗਨ ਸੁਨਾਮੀ (ਬਾਲ ਸਾਹਿਤ, ਜਾਪਾਨੀ ਲੋਕ ਕਹਾਣੀਆਂ), ਮੇਰੀ ਮਾਂ (ਸੰਪਾਦਿਤ), ਕਾਫ਼ੀਆਂ ਬੁੱਲ੍ਹੇ ਸ਼ਾਹ, ਠੰਡਾ ਗੋਸ਼ਤ (ਮੰਟੋ ਦੀਆਂ ਕਹਾਣੀਆਂ) ਅਤੇ ਇੱਕ ਗਧੇ ਦੀ ਆਤਮਕਥਾ (ਕ੍ਰਿਸ਼ਨ ਚੰਦਰ ਦਾ ਨਾਵਲ)

ਕੁਲਬੀਰ ਸਿੰਘ ਸੂਰੀ (Kulbir Singh Suri)