Sarghi
ਸਰਘੀ

ਸਰਘੀ ਪੰਜਾਬੀ ਕਹਾਣੀਕਾਰ ਹਨ । ਇਨ੍ਹਾਂ ਦਾ ਜਨਮ ਪੰਜਾਬੀ ਲੇਖਕ ਦਲਬੀਰ ਚੇਤਨ ਦੇ ਘਰ ਹੋਇਆ। ਇਨ੍ਹਾਂ ਨੇ ਪੰਜਾਬੀ ਲੋਕਧਾਰਾ ਅਤੇ ਗਲਪ ਵਿੱਚ ਪੀਐਚ.ਡੀ. ਦੀ ਡਿਗਰੀ ਕੀਤੀ। ਇਹ ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ, ਤਰਨ ਤਾਰਨ ਵਿਖੇ ਅਸਿਸਟੈਂਟ ਪ੍ਰੋਫੈਸਰ ਹਨ । ਇਨ੍ਹਾਂ ਨੂੰ 2020 ਵਿੱਚ ਛਪੇ ਆਪਣੇ ਕਹਾਣੀ ਸੰਗ੍ਰਹਿ 'ਆਪਣੇ ਆਪਣੇ ਮਰਸੀਏ' ਲਈ 2021 ਦੇ ਢਾਹਾਂ ਇਨਾਮ ਲਈ ਫਾਇਨਲਿਸਟ ਵਜੋਂ ਸਨਮਾਨਿਤ ਕੀਤਾ ਗਿਆ। ਸਰਘੀ ਨੇ ਸੂਖਮ ਮਨੋਭਾਵਾਂ, ਮਰਦ ਪ੍ਰਧਾਨ ਸਮਾਜ ਦੀਆਂ ਗੁੰਝਲਦਾਰ ਕਦਰਾਂ ਕੀਮਤਾਂ, ਮਾਦਾ-ਭਰੂਣ ਹੱਤਿਆ, ਰੇਪ, ਵਿਆਹ ਸੰਸਥਾ, ਲਿੰਗ-ਭੇਦ ਦੀ ਰਾਜਨੀਤੀ ਅਤੇ ਰਣਨੀਤੀ ਆਦਿ ਨੂੰ ਕਲਮਬੱਧ ਕੀਤਾ ਹੈ।