ਗੁਰੂ ਨਾਨਕ ਦੇਵ ਜੀ - Guru Nanak Dev Ji
ਗੁਰੂ ਨਾਨਕ ਦੇਵ ਜੀ (੧੫ ਅਪਰੈਲ ੧੪੬੯ - ੨੨ ਸਤੰਬਰ ੧੫੩੯) ਸਿੱਖ ਧਰਮ ਦੇ ਬਾਨੀ ਸਨ । ਉਨ੍ਹਾਂ ਦਾ ਜਨਮ ਰਾਏ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਬੇਦੀ (ਮਹਿਤਾ ਕਾਲੂ) ਅਤੇ ਮਾਤਾ ਤ੍ਰਿਪਤਾ ਜੀ ਸਨ । ਉਨ੍ਹਾਂ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਸਨ ਅਤੇ ਉਨ੍ਹਾਂ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ ਜਿਨ੍ਹਾਂ ਦੇ ਘਰ ਦੋ ਪੁੱਤਰਾਂ - ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਨੇ ਜਨਮ ਲਿਆ । ਉਨ੍ਹਾਂ ਨੇ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਦੀਆਂ ਚਾਰ ਲੰਬੀਆਂ ਯਾਤਰਾਵਾਂ (ਉਦਾਸੀਆਂ) ਕੀਤੀਆਂ । ਗੁਰੂ ਸਾਹਿਬ ਨੇ ਕੁੱਲ ੯੪੭ ਸ਼ਬਦਾਂ ਦੀ ਰਚਨਾ ਕੀਤੀ ਜਿਨ੍ਹਾਂ ਵਿੱਚ ‘ਜਪੁ ਜੀ ਸਾਹਿਬ’, ‘ਸਿਧ ਗੋਸਟਿ’, ‘ਆਸਾ ਦੀ ਵਾਰ’ ਅਤੇ ‘ਦਖਣੀ ਓਅੰਕਾਰ’ ਆਦਿ ਪ੍ਰਮੁੱਖ ਰਚਨਾਵਾਂ ਸ਼ਾਮਿਲ ਹਨ ।