Hans Christian Andersen
ਹੈਂਸ ਕ੍ਰਿਸਚੀਅਨ ਐਂਡਰਸਨ

ਹੈਂਸ/ਹਾਂਸ ਕ੍ਰਿਸਚੀਅਨ ਐਂਡਰਸਨ (੨ ਅਪਰੈਲ ੧੮੦੫-੪ ਅਗਸਤ ੧੮੭੫) ਡੈਨਿਸ਼ ਲੇਖਕ ਅਤੇ ਕਵੀ ਸਨ । ਉਨ੍ਹਾਂ ਦਾ ਜਨਮ ਓਡੇਂਸ (ਡੈਨਮਾਰਕ) ਵਿੱਚ ਹੋਇਆ।ਬਚਪਨ ਵਿੱਚ ਹੀ ਉਨ੍ਹਾਂ ਨੇ ਕਠਪੁਤਲੀਆਂ ਲਈ ਇੱਕ ਡਰਾਮੇ ਦੀ ਰਚਨਾ ਕੀਤੀ। ਛੇਤੀ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ।ਫਿਰ ਉਹ ਆਪੇਰਾ ਵਿੱਚ ਗਾਇਕ ਬਨਣ ਲਈ ਕੋਪੇਨਹੇਗਨ ਆਏ ਅਤੇ ਰਾਇਲ ਥਿਏਟਰ ਵਿੱਚ ਨਾਚ ਸਿੱਖਣਾ ਸ਼ੁਰੂ ਕੀਤਾ। ਜਿਸਦੇ ਨਿਰਦੇਸ਼ਕ ਸ਼੍ਰੀ ਕਾਲਿਨ ਨੇ ਡੈਨਮਾਰਕ ਦੇ ਰਾਜੇ ਕੋਲ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਕੁੱਝ ਸਾਲਾਂ ਲਈ ਉਨ੍ਹਾਂ ਨੇ ਐਂਡਰਸਨ ਦੀ ਸਿੱਖਿਆ ਦਾ ਭਾਰ ਸੰਭਾਲਿਆ । ਭਾਵੇਂ ਐਂਡਰਸਨ ਨਾਟਕਾਂ, ਸਫਰਨਾਮਿਆਂ, ਨਾਵਲ, ਅਤੇ ਕਵਿਤਾਵਾਂ ਦੇ ਇੱਕ ਵੱਡੇ ਲੇਖਕ ਸਨ, ਪਰ ਉਨ੍ਹਾਂ ਦੀਆਂ ਪਰੀ-ਕਹਾਣੀਆਂ ਉਨ੍ਹਾਂ ਦੀ ਪ੍ਰਤਿਭਾ ਦਾ ਸਿੱਖਰ ਹਨ। ਐਂਡਰਸਨ ਦੀ ਹਰਮਨ ਪਿਆਰਤਾ ਬੱਚਿਆਂ ਤੱਕ ਸੀਮਿਤ ਨਹੀਂ ਹੈ, ਉਸਦੀਆਂ ਕਹਾਣੀਆਂ ਨੂੰ ਹਰ ਉਮਰ ਅਤੇ ਦੇਸ਼ ਦੇ ਲੋਕ ਪਸੰਦ ਕਰਦੇ ਹਨ।ਸੰਸਾਰ ਦੀਆਂ ਲਗਪਗ ਸਾਰੀਆਂ ਭਾਸ਼ਾਵਾਂ ਵਿੱਚ ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਦਾ ਅਨੁਵਾਦ ਹੋ ਚੁੱਕਿਆ ਹੈ। ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ: ਫਾਡਰਾਇਜ (1829), ਰੈਂਬਲਸ (1831); ਦ ਇੰਪ੍ਰੋਵਾਈਜਰ (1835); ਫੇਅਰੀ ਟੇਲਸ (1835 - 37, 1845, 1847-48, 1852-62, 1871-72 ); ਏ ਪਿਕਚਰ ਬੁੱਕ ਵਿਦਾਉਟ ਪਿਕਚਰਸ (1840); ਏ ਪੋਏਟਸ ਬਜਾਰ (1847); ਦ ਦੂ ਬੈਰੋਨੇਸੇਜ (1847); ਇਸ ਸਵੀਡਨ (1849); ਆਤਮਕਥਾ, ਟੁ ਬੀ ਅਤੇ ਨਾਟ ਟੁ ਬੀ (1857) ਅਤੇ ਇਨ ਸਪੇਨ (1863 )।