Harnam Singh Narula ਹਰਨਾਮ ਸਿੰਘ ਨਰੂਲਾ

ਹਰਨਾਮ ਸਿੰਘ ਨਰੂਲਾ (1929-10 ਅਪਰੈਲ 2010) ਪੰਜਾਬੀ ਰੰਗਕਰਮੀ ਅਤੇ ਕਹਾਣੀਕਾਰ ਸੀ। ਉਸਨੇ ਇਪਟਾ ਦੀ ਖੱਬੇ-ਪੱਖੀ ਲਹਿਰ ਨਾਲ ਜੁੜ ਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਹਜ਼ਾਰਾਂ ਪਿੰਡਾਂ ਤੱਕ ਸਮਾਜਵਾਦ ਦੀ ਸਥਾਪਨਾ ਦੀ ਜਰੂਰਤ ਦਾ ਸਨੇਹਾ ਪਹੁੰਚਾਇਆ। ਉਹ ਪੰਜਾਬੀ ਦੇ ਕੁਝ ਕੁ ਓਪੇਰਾਕਾਰਾਂ ਵਿੱਚੋਂ ਇੱਕ ਸੀ। ਲੁਟੇਰੇ ਪ੍ਰਬੰਧ ਦੀ ਹਕੀਕਤ ਬਿਆਨ ਕਰਦੀ ਉਹਦੀ ਕਵਿਤਾ ਫਰਮਾਇਸ਼ ਬਹੁਤ ਸ਼੍ਰੋਤਿਆਂ ਨੂੰ ਜਬਾਨੀ ਯਾਦ ਹੋ ਗਈ ਸੀ। ਉਹ ਇਪਟਾ ਪੰਜਾਬ ਦੀ ਇਕਾਈ ਦੇ ਸੁਹਿਰਦ ਅਤੇ ਸਿਰੜੀ ਅਤੇ ਲੋਕ ਹਿਤੈਸ਼ੀ ਸੋਚ ਦੇ ਧਾਰਨੀ ਕਾਰਕੁਨ ਸਨ। ਉਹ ਤੇਰਾ ਸਿੰਘ ਚੰਨ, ਲੋਕ-ਗਾਇਕਾ ਸਰਿੰਦਰ ਕੌਰ, ਜਗਦੀਸ਼ ਫਰਿਆਦੀ, ਜੁਗਿੰਦਰ ਬਾਹਰਲਾ, ਹਰਨਾਮ ਸਿੰਘ ਨਰੂਲਾ, ਅਮਰਜੀਤ ਗੁਰਦਾਸਪੁਰੀ, ਉਰਮਿਲਾ ਅਨੰਦ, ਅਤੇ ਸ਼ੀਲਾ ਦੀਦੀ ਆਦਿ ਨਾਲ ਕਲਾ ਰਾਹੀਂ ਲੋਕ ਜਾਗਰਤੀ ਪੈਦਾ ਕਰਨ ਵਾਲਾ ਬੜਾ ਹਿੰਮਤੀ ਕਲਾਕਾਰ ਸੀ।
ਕਹਾਣੀ ਸੰਗ੍ਰਹਿ : ਪੱਕੀ ਵੰਡ, ਕੁਝ ਪੀੜਾਂ ਕੁਝ ਯਾਦਾਂ ।