Kamlesh Bharti - ਕਮਲੇਸ਼ ਭਾਰਤੀ
ਕਮਲੇਸ਼ ਭਾਰਤੀ (ਜਨਮ 17 ਜਨਵਰੀ 1952 - ) ਹਿੰਦੀ ਸਾਹਿਤ ਦੇ ਪ੍ਰਸਿੱਧ ਕਥਾਕਾਰ, ਸਾਹਿਤਕਾਰ ਅਤੇ ਪੱਤਰਕਾਰ ਹਨ। ਉਨ੍ਹਾਂ ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਮੁੱਖ ਤੌਰ 'ਤੇ ਆਪਣੀਆਂ ਛੋਟੀਆਂ (ਮਿੰਨੀ) ਕਹਾਣੀਆਂ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਰਚਨਾਵਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਦੇ ਅਨੁਵਾਦ ਪੰਜਾਬੀ ਸਮੇਂ ਹੋਰ ਕਈ ਭਾਸ਼ਾਵਾਂ ਵਿੱਚ ਵੀ ਪੜ੍ਹਨ ਨੂੰ ਮਿਲਦੇ ਹਨ। ਉਹ ਪੰਜਾਬੀ ਪਾਠਕਾਂ ਵਿੱਚ ਵੀ ਕਾਫ਼ੀ ਮਕਬੂਲ ਹਨ।
ਸਾਹਿਤਕ ਸਨਮਾਨ:
- ਉਨ੍ਹਾਂ ਦੀ ਪੁਸਤਕ 'ਇੱਕ ਸੰਵਾਦਦਾਤਾ ਕੀ ਡਾਇਰੀ' ਲਈ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਉਨ੍ਹਾਂ ਨੂੰ ਪੁਰਸਕਾਰ ਮਿਲਿਆ।
- ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਦੀ ਕ੍ਰਿਤੀ 'ਮਹਿਕ ਸੇ ਊਪਰ' ਨੂੰ ਸਰਵੋਤਮ ਕਹਾਣੀ ਪੁਸਤਕ ਵਜੋਂ ਸਨਮਾਨਿਤ ਕੀਤਾ ਗਿਆ।
- ਇਸ ਤੋਂ ਇਲਾਵਾ ਉਨ੍ਹਾਂ ਨੂੰ ਹਰਿਆਣਾ ਸਾਹਿਤ ਅਕਾਦਮੀ ਵੱਲੋਂ 'ਸਾਹਿਤਕ ਪੱਤਰਕਾਰੀ ਪੁਰਸਕਾਰ' ਵੀ ਮਿਲ ਚੁੱਕਾ ਹੈ।