Mikhail Sholokhov ਮਿਖ਼ਾਈਲ ਸ਼ੋਲੋਖ਼ੋਵ

ਮਿਖ਼ਾਈਲ ਅਲੇਕਸਾਂਦਰੋਵਿਕ ਸ਼ੋਲੋਖ਼ੋਵ ( 24 ਮਈ [11 ਮਈ] 1905– 21 ਫਰਵਰੀ 1984) ਇੱਕ ਰੂਸੀ ਨਾਵਲਕਾਰ ਸੀ ਜਿਸਨੂੰ 1965 ਵਿੱਚ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ ਸੀ। ਉਹ ਰੂਸੀ ਇਨਕਲਾਬ, ਸਿਵਲ ਜੰਗ ਅਤੇ ਸਮੂਹੀਕਰਨ ਦੌਰਾਨ, ਡਾਨ ਕਸਾਕਾਂ ਦੀ ਜ਼ਿੰਦਗੀ ਅਤੇ ਕਿਸਮਤ ਦੇ ਬਾਰੇ ਲਿਖਣ ਲਈ ਮਸ਼ਹੂਰ ਹੈ। “ਡਾਨ ਵਹਿੰਦਾ ਰਿਹਾ” ਤੇ “ਨਵੀਂ ਧਰਤੀ ਨਵੇਂ ਸਿਆੜ” ਦਾ ਕਰਤਾ ਜੁਲਾਈ 1941 ਵਿੱਚ ਸਵੈਇੱਛਾ ਨਾਲ ਮੁਹਾਜ਼ 'ਤੇ ਚਲਾ ਗਿਆ। ਫੌਜੀ ਪੱਤਰ-ਪ੍ਰੇਰਕ ਮਿਖ਼ਾਈਲ ਸ਼ੋਲੋਖੋਵ ਉਨ੍ਹਾਂ ਚਹੁੰ ਸਾਲਾਂ ਵਿੱਚ ਵਾਪਰੀਆਂ ਕਈ ਘਟਨਾਵਾਂ ਦਾ ਚਸ਼ਮਦੀਦ ਗਵਾਹ ਸੀ।ਉਸ ਦਾ ਜੱਦੀ ਪਿੰਡ ਵੀ ਜੰਗ ਦੀ ਮਾਰ ਤੋਂ ਨਾ ਬਚਿਆ। ਫਾਸਿਸ਼ਟਾਂ ਦੇ ਬੰਬ ਨਾਲ਼ ਸ਼ੋਲੋਖੋਵ ਦੀ ਮਾਂ ਮਾਰੀ ਗਈ ਤੇ ਵੇਸ਼ੇਨਸਕਾਯਾ ਪਿੰਡ ਵਿੱਚ ਉਹਦਾ ਘਰ ਸੜ ਕੇ ਸਵਾਹ ਹੋ ਗਿਆ। ਲੇਖਕ ਨੇ ਜੰਗ ਦਾ ਦੁਖ ਆਪ ਹੰਢਾਇਆ ਸੀ, ਤੇ ਸ਼ਾਇਦ ਇਸੇ ਕਰਕੇ ਉਹਦੀਆਂ ਉਹ ਰਚਨਾਵਾਂ ਪਾਠਕ ਦੀ ਰੂਹ ਝੰਜੋੜ ਕੇ ਰੱਖ ਦਿੰਦੀਆਂ ਨੇ, ਜਿਨ੍ਹਾਂ ਵਿੱਚ ਹਿਟਲਰੀ ਹਮਲੇ ਦੇ ਬੇਹੱਦ ਔਖੇ ਦਿਨਾਂ ਤੇ ਸੋਵੀਅਤ ਲੋਕਾਂ ਦੀ ਅਜਿੱਤ ਦ੍ਰਿੜ੍ਹਤਾ ਦਾ ਵਰਨਣ ਕੀਤਾ ਗਿਆ ਹੈ।
ਚੋਣਵੀਆਂ ਰਚਨਾਵਾਂ : ਡਾਨ ਦੀਆਂ ਕਹਾਣੀਆਂ, ਤੇ ਡਾਨ ਵਹਿੰਦਾ ਰਿਹਾ (1934); ਧਰਤੀ ਪਾਸਾ ਵਰਤਿਆ (1935); ਇੱਕ ਮਨੁੱਖ ਦੀ ਹੋਣੀ, ਅਤੇ ਹੋਰ ਕਹਾਣੀਆਂ।