Prem Gorkhi
ਪ੍ਰੇਮ ਗੋਰਖੀ
ਪ੍ਰੇਮ ਗੋਰਖੀ (੧੫ ਜੂਨ ੧੯੪੭-) ਪੰਜਾਬੀ ਕਹਾਣੀਕਾਰ ਹਨ । ਉਨ੍ਹਾਂ ਦਾ ਪਿਛੋਕੜ ਇੱਕ ਦਲਿਤ ਪਰਿਵਾਰ ਦਾ ਹੈ।
ਉਨ੍ਹਾਂ ਦਾ ਦਾਦਕਾ ਪਿੰਡ ਲਾਡੋਵਾਲੀ ਅਤੇ ਨਾਨਕਾ ਪਿੰਡ ਬਹਾਨੀ (ਜ਼ਿਲਾ ਕਪੂਰਥਲਾ) ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਅਰਜਨ ਦਾਸ
ਅਤੇ ਮਾਤਾ ਦਾ ਰੱਖੀ ਸੀ।ਚਾਰ ਭਰਾਵਾਂ ਅਤੇ ਦੋ ਭੈਣਾਂ ਵਿੱਚੋਂ ਉਨ੍ਹਾਂ ਨੂੰ ਹੀ ਥੋੜ੍ਹਾ ਬਹੁਤ ਪੜ੍ਹਨ ਦਾ ਮੌਕਾ ਮਿਲਿਆ। ਹੁਣ ਉਹ
'ਪੰਜਾਬੀ ਟ੍ਰਿਬਿਊਨ' ਤੋਂ ਸੇਵਾ-ਮੁਕਤ ਹੋ ਕੇ ਆਪਣੇ ਪਰਿਵਾਰ ਨਾਲ ਜ਼ੀਰਕਪੁਰ ਰਹਿ ਰਹੇ ਹਨ । ਉਨ੍ਹਾਂ ਦੀਆਂ ਕਹਾਣੀਆਂ ਦੱਬੇ ਕੁਚਲੇ
ਲੋਕਾਂ ਦੀ ਜੀਵਨ ਗਾਥਾ ਵਰਨਣ ਕਰਦੀਆਂ ਹਨ।ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਿਹ: ਮਿੱਟੀ ਰੰਗੇ ਲੋਕ, ਜੀਣ ਮਰਨ,
ਅਰਜਨ ਸਫੈਦੀ ਵਾਲਾ, ਧਰਤੀ ਪੁੱਤਰ; ਨਾਵਲੈਟ: ਤਿੱਤਰ ਖੰਭੀ ਜੂਹ, ਵਣਵੇਲਾ, ਬੁੱਢੀ ਰਾਤ ਅਤੇ ਸੂਰਜ, ਆਪੋ ਆਪਣੇ ਗੁਨਾਹ;
ਸਵੈਜੀਵਨੀ: ਗ਼ੈਰ-ਹਾਜ਼ਿਰ ਆਦਮੀ ।
ਪ੍ਰੇਮ ਗੋਰਖੀ : ਪੰਜਾਬੀ ਕਹਾਣੀਆਂ
PremGorkhi : Punjabi Stories/Kahanian