Raghubir Dhand
ਰਘੁਬੀਰ ਢੰਡ

ਰਘੁਬੀਰ ਢੰਡ (੧੯੩੪-੧੯੯੦) ਪੰਜਾਬੀ ਦੇ ਉੱਘੇ ਕਹਾਣੀਕਾਰ ਅਤੇ ਲੇਖਕ ਸਨ।ਉਨ੍ਹਾਂ ਦਾ ਜਨਮ ਭਾਰਤ ਦੇ ਜ਼ਿਲ੍ਹਾ ਸੰਗਰੂਰ (ਪੰਜਾਬ) ਵਿੱਚ ਹੋਇਆ ਸੀ। ਉਸ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਇਤਿਹਾਸ ਵਿੱਚ ਆਪਣੀ ਐਮ ਏ ਕੀਤੀ ਸੀ ਅਤੇ ੧੯੬੦ ਦੇ ਸ਼ੁਰੂ ਵਿੱਚ ਉਹ ਇੰਗਲੈਂਡ ਚਲੇ ਗਏ। ਉਥੇ ਸਿੱਖਿਆ ਵਿੱਚ ਗਰੈਜੂਏਟ ਦੀ ਡਿਗਰੀ ਪ੍ਰਾਪਤ ਕਰਨ ਦੇ ਬਾਅਦ ਉਹ ਅਧਿਆਪਕ ਵਜੋਂ ਕੰਮ ਕਰਨ ਲੱਗ ਪਏ। ਉਨ੍ਹਾਂ ਦੀਆਂ ਰਚਨਾਵਾਂ ਹਨ: ਬੋਲੀ ਧਰਤੀ, ਉਸ ਪਾਰ, ਕਾਇਆ ਕਲਪ, ਕੁਰਸੀ, ਸ਼ਾਨੇ-ਪੰਜਾਬ, ਕਾਲੀ ਨਦੀ ਦਾ ਸੇਕ, ਰਿਸ਼ਤਿਆਂ ਦੀ ਯਾਤਰਾ, ਉਮਰੋਂ ਲੰਮੀ ਬਾਤ, ਵੈਨਕੂਵਰ ਵਿੱਚ ਇੱਕੀ ਦਿਨ ਆਦਿ ।