Sukhwinder Singh Khara ਸੁਖਵਿੰਦਰ ਸਿੰਘ ਖਾਰਾ
ਸੁਖਵਿੰਦਰ ਸਿੰਘ ਖਾਰਾ (੨੧-੨-੧੯੬੨- ) ਪੰਜਾਬੀ ਕਵੀ ਅਤੇ ਕਹਾਣੀਕਾਰ ਹਨ । ਉਨ੍ਹਾਂ ਦਾ ਜਨਮ ਪਿੰਡ ਖਾਰੇ ਵਿੱਚ ਹੋਇਆ।
ਉਨ੍ਹਾਂ ਨੇ ਪੰਜਵੀਂ ਤਕ ਪੜ੍ਹਾਈ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚੋ, ਅਠਵੀ ਤੱਕ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਤੋਂ
ਅਤੇ ਮੈਟ੍ਰਿਕ ਸਰਕਾਰੀ ਸਕੂਲ ਭਾਈ ਅਦਲੀ ਚੋਹਲਾ ਸਾਹਿਬ ਤੋਂ ੧੯੭੯ ਵਿੱਚ ਪਾਸ ਕੀਤੀ।
ਮਲੇਰੀਆ ਮਹਿਕਮੇ ਵਿੱਚ ਚਾਰ ਪੰਜ ਸ਼ੀਜਨ ਸੁਪਰਵਾਈਜ਼ਰ ਦੀ ਕੱਚੀ ਨੌਕਰੀ ਕੀਤੀ। ਫਿਰ ਪ੍ਰਭਾਤ ਫਾਇਨਾਂਸ ਕੰਪਨੀ ਵਿੱਚ ਤਿੰਨ ਸਾਲ ਨੌਕਰੀ ਕੀਤੀ ।
ਫੇਰ ਇਕ ਥਾਂ ਇਕੱਠੀ ਕਰਕੇ ,ਬੰਬੀ ਦਾ ਪ੍ਰਬੰਧ ਕੀਤਾ। ੧੯੮੫ ਵਿੱਚ ਖੇਤੀ ਨੂੰ ਸੁਚੱਜੇ ਢੰਗ ਨਾਲ ਕਰਨ ਲਈ, ਖੇਤਾਂ ਵਿੱਚ ਬਹਿਕ ਪਾ ਲਈ। ਛੇਤੀ ਹੀ ਟ੍ਰੇਨਿੰਗ
ਲੈ ਕੇ ਖੇਤੀ ਨਾਲ ਸਹਾਇਕ ਧੰਦੇ, ਮੁਰਗੀਖਾਨਾ, ਮਧੂ-ਮੱਖੀ ਫਾਰਮ ਸ਼ੁਰੂ ਕਰ ਲਿਆ।
ਉਨ੍ਹਾਂ ਦੀਆਂ ਕਵਿਤਾਵਾਂ ਅਤੇ ਕਹਾਣੀਆਂ ਬਹੁਤ ਸਾਰੇ ਰਸਾਲਿਆਂ, ਅਖ਼ਬਾਰਾਂ,ਤਰਕਸ਼ੀਲ ਮੈਗਜ਼ੀਨਾਂ, ਸਾਂਝੇ ਕਵੀ ਸੰਗ੍ਰਿਹ ਦੀਆਂ ਕਈ ਕਿਤਾਬਾਂ ਵਿੱਚ
ਅਤੇ ਆਨ ਲਾਈਨ ਕਈ ਅਖ਼ਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਪਿਛਲੇ ਸਾਲ ਲਖਵਿੰਦਰ ਸਿੰਘ ਜਰਮਨ ਦੇ ਸਹਿਯੋਗ ਨਾਲ ਉਨ੍ਹਾਂ
ਦੀ ਕਹਾਣੀਆਂ ਦੀ ਕਿਤਾਬ ਛਪੀ ਹੈ। ਇਸ ਤੋਂ ਇਲਾਵਾ ਉਹ ਤਰਕਸ਼ੀਲਾਂ, ਕਿਸਾਨ ਸੰਘਰਸ਼ ਕਮੇਟੀਆਂ, ਕਿਸਾਨ ਸੰਘਰਸ਼ਾਂ,ਕਾਮਰੇਡਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ
ਲੈਂਦੇ ਰਹਿੰਦੇ ਹਨ।
Mobile : 95305 79175