Punjabi Stories/Kahanian
ਮਕ਼ਸੂਦ ਸਾਕ਼ਿਬ
Maqsood Saqib
Punjabi Kavita
  

ਮਕ਼ਸੂਦ ਸਾਕ਼ਿਬ

ਮਕਸੂਦ ਸਾਕਿਬ (ਜਨਮ ੪ ਅਪਰੈਲ ੧੯੫੫-) ਸ਼ੇਖੂਪੁਰਾ, ਪੰਜਾਬ (ਪਾਕਿਸਤਾਨ) ਦੇ ਰਹਿਣ ਵਾਲੇ ਹਨ । ਉਹ ਪੰਜਾਬੀ ਦੇ ਸਾਹਿਤਕਾਰ, ਕਹਾਣੀਕਾਰ, ਸੰਪਾਦਕ ਅਤੇ ਪ੍ਰਕਾਸ਼ਕ ਹਨ। ਪਹਿਲਾਂ ਉਨ੍ਹਾਂ 'ਮਾਂ ਬੋਲੀ' ਨਾਂ ਦੇ ਪਰਚੇ ਦਾ (੧੯੮੬ ਤੋਂ ੧੯੯੭ ਤੱਕ) ਸੰਪਾਦਨ ਕੀਤਾ ਤੇ ੧੯੯੮ ਤੋਂ ਸ਼ਾਹਮੁਖੀ ਵਿੱਚ 'ਪੰਚਮ' ਨਾਂ ਦੇ ਮਾਸਿਕ ਪਰਚੇ ਦਾ ਸੰਪਾਦਨ ਕਰ ਰਹੇ ਹਨ । 'ਮਾਂ ਬੋਲੀ' ਨੂੰ ਪੰਜਾਬੀ ਦੇ ਵਧੀਆ ਰਸਾਲੇ ਲਈ ੧੯੯੦ ਵਿਚ ਕਲਾ ਅਤੇ ਸਾਹਿਤ ਦੇ ਭਾਈ ਵੀਰ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀਆਂ ਰਚਨਾਵਾਂ ਹਨ: ਸੁਚਾ ਤਿੱਲਾ (ਨਿੱਕੀਆਂ ਕਹਾਣੀਆਂ), ਪੰਖ ਮੁਕਟ (ਬਦੇਸ਼ੀ ਕਹਾਣੀਆਂ ਦੇ ਤਰਜੁਮੇ), ਸੁਰ ਸੰਗੀਤ ਦੇ ਹੀਰੇ, ਸ਼ਾਹ ਮੋਹਰੇ, ਕਾਮਰੇਡਾਂ ਨਾਲ ਤੁਰਦਿਆਂ (ਅਰੁੰਧਤੀ ਰਾਏ ਦੇ ਸਫ਼ਰਨਾਮੇ ਦਾ ਪੰਜਾਬੀ ਤਰਜੁਮਾ), ਸੰਗੀਤਕਾਰਾਂ ਦੀਆਂ ਗੱਲਾਂ (ਇੰਟਰਵਿਊ ਅਤੇ ਮਜ਼ਮੂਨ), ਲੋਕ ਬੋਲੀ ਲੋਕ ਵਿਹਾਰ (ਪੰਜਾਬ ਦੀ ਬੋਲੀ ਦੇ ਮੁੱਦੇ ਤੇ ੮੨ ਮਜ਼ਮੂਨ) ਅਤੇ ਪੁਛਣ ਦੱਸਣ (ਬੁਧੀਜੀਵੀ, ਲੇਖਕ, ਖੋਜਕਾਰ, ਸ਼ਾਇਰ, ਥੀਏਟਰ ਵਿਅਕਤੀਆਂ ਦੇ ਇੰਟਰਵਿਊ) ।

Maqsood Saqib Punjabi Stories/Kahanian/Afsane