Waryam Singh Sandhu
ਵਰਿਆਮ ਸਿੰਘ ਸੰਧੂ

ਵਰਿਆਮ ਸਿੰਘ ਸੰਧੂ (੫ ਦਸੰਬਰ ੧੯੪੫-) ਦਾ ਜਨਮ ਆਪਣੇ ਨਾਨਕੇ ਪਿੰਡ ਚਵਿੰਡਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ । ਉਹ ਬੀ.ਏ., ਬੀ.ਐੱਡ. ਕਰ ਕੇ ਸਕੂਲ ਅਧਿਆਪਕ ਬਣ ਗਏ। ਨੌਕਰੀ ਦੇ ਨਾਲ-ਨਾਲ ਉਨ੍ਹਾਂ ਨੇ ਐਮ ਏ, ਐਮ.ਫਿਲ. ਕਰ ਲਈ ਅਤੇ ਲਾਇਲਪੁਰ ਖਾਲਸਾ ਕਾਲਜ ਵਿਖੇ ਪੰਜਾਬੀ ਲੈਕਚਰਾਰ ਲੱਗ ਗਏ।ਉਹ ਆਸ਼ਾਵਾਦ ਵਿਚ ਯਕੀਨ ਰੱਖਣ ਵਾਲੇ ਪੰਜਾਬ ਦੀ ਛੋਟੀ ਕਿਰਸਾਣੀ ਦੇ ਸਮਰੱਥ ਕਹਾਣੀਕਾਰ ਹਨ। ਉਨ੍ਹਾਂ ਦੀਆਂ ਰਚਨਾਵਾਂ ਹਿੰਦੀ, ਬੰਗਾਲੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਲੋਹੇ ਦੇ ਹੱਥ (੧੯੭੧), ਅੰਗ-ਸੰਗ (੧੯੭੯), ਭੱਜੀਆਂ ਬਾਹੀਂ (੧੯੮੭), ਚੌਥੀ ਕੂਟ (੧੯੯੮) ਅਤੇ ਤਿਲ-ਫੁੱਲ (੨੦੦੦); ਹੋਰ ਰਚਨਾਵਾਂ: ਕਰਵਟ (ਸੰਪਾਦਿਤ), ਕਥਾ-ਧਾਰਾ (ਸੰਪਾਦਿਤ), ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ, ਕੁਸ਼ਤੀ ਦਾ ਧਰੂ ਤਾਰਾ-ਕਰਤਾਰ ਸਿੰਘ, ਪਰਦੇਸ਼ੀ ਪੰਜਾਬ, ਗੁਫ਼ਾ ਵਿਚਲੀ ਉਡਾਣ (ਸਵੈ-ਜੀਵਨੀ), ਗ਼ਦਰ ਲਹਿਰ ਦੀ ਗਾਥਾ, ਪਰਦੇਸੀ ਪੰਜਾਬ (ਸਫ਼ਰਨਾਮਾ) ਅਤੇ ਵਗਦੀ ਸੀ ਰਾਵੀ (ਸਫ਼ਰਨਾਮਾ) ।ਉਨ੍ਹਾਂ ਦੀ ਕਿਤਾਬ 'ਚੌਥੀ ਕੂਟ' ਨੂੰ ਸਾਹਿਤ ਅਕਾਦਮੀ ਇਨਾਮ ਮਿਲਿਆ ਹੈ । ਇਸ ਤੋਂ ਬਿਨਾਂ ਵੀ ਕਈ ਹੋਰ ਇਨਾਮ ਉਹਨਾਂ ਨੂੰ ਆਪਣੀ ਸਾਹਿਤ ਰਚਨਾ ਲਈ ਮਿਲ ਚੁੱਕੇ ਹਨ ।

ਵਰਿਆਮ ਸਿੰਘ ਸੰਧੂ : ਪੰਜਾਬੀ ਕਹਾਣੀਆਂ

 • ਦਲਦਲ : ਵਰਿਆਮ ਸਿੰਘ ਸੰਧੂ
 • ਆਪਣਾ ਆਪਣਾ ਹਿੱਸਾ : ਵਰਿਆਮ ਸਿੰਘ ਸੰਧੂ
 • ਅੰਗ ਸੰਗ : ਵਰਿਆਮ ਸਿੰਘ ਸੰਧੂ
 • ਕਾਹਲ : ਵਰਿਆਮ ਸਿੰਘ ਸੰਧੂ
 • ਕਾਲੀ ਧੁੱਪ : ਵਰਿਆਮ ਸਿੰਘ ਸੰਧੂ
 • ਰਿਮ ਝਿਮ ਪਰਬਤ : ਵਰਿਆਮ ਸਿੰਘ ਸੰਧੂ
 • ਲੋਟੇ ਵਾਲਾ ਚਾਚਾ : ਵਰਿਆਮ ਸਿੰਘ ਸੰਧੂ
 • ਆਪਣੀ ਮਾਂ : ਵਰਿਆਮ ਸਿੰਘ ਸੰਧੂ
 • ਨੌਂ ਬਾਰਾਂ ਦਸ : ਵਰਿਆਮ ਸਿੰਘ ਸੰਧੂ
 • ਕੁਲਵੰਤ ਕੌਰ ਜਿਊਂਦੀ ਹੈ : ਵਰਿਆਮ ਸਿੰਘ ਸੰਧੂ
 • ਧੂੜ ਵਿਚਲੇ ਕਣ : ਵਰਿਆਮ ਸਿੰਘ ਸੰਧੂ
 • ਇੱਕ ਰਾਤ ਦੀ ਵਿੱਥ 'ਤੇ ਖਲੋਤੀ ਰਹਿ ਗਈ ਮੌਤ : ਵਰਿਆਮ ਸਿੰਘ ਸੰਧੂ
 • ਕੁੜਿੱਕੀ ਵਿੱਚ ਫਸੀ ਜਾਨ : ਵਰਿਆਮ ਸਿੰਘ ਸੰਧੂ
 • ਅਸੀਂ ਕੀ ਬਣ ਗਏ : ਵਰਿਆਮ ਸਿੰਘ ਸੰਧੂ
 • ਅੱਖਾਂ ਵਿਚ ਮਰ ਗਈ ਖੁਸ਼ੀ : ਵਰਿਆਮ ਸਿੰਘ ਸੰਧੂ
 • ਜਮਰੌਦ : ਵਰਿਆਮ ਸਿੰਘ ਸੰਧੂ
 • ਸੁਨਹਿਰੀ ਕਿਨਾਰੀ ਵਾਲਾ ਬੱਦਲ : ਵਰਿਆਮ ਸਿੰਘ ਸੰਧੂ
 • ਮੇਰੀ 'ਮੈਂ' : ਵਰਿਆਮ ਸਿੰਘ ਸੰਧੂ
 • ਸ਼ਬਦਾਂ ਦੀ ਤਾਕਤ : ਵਰਿਆਮ ਸਿੰਘ ਸੰਧੂ
 • ਪੰਜਾਬੀ ਕਵਿਤਾ : ਵਰਿਆਮ ਸਿੰਘ ਸੰਧੂ