William Shakespeare
ਵਿਲੀਅਮ ਸ਼ੈਕਸਪੀਅਰ

ਵਿਲੀਅਮ ਸ਼ੈਕਸਪੀਅਰ (੨੬ ਅਪਰੈਲ, ੧੫੬੪-੨੩ ਅਪ੍ਰੈਲ ੧੬੧੬) ਦਾ ਜਨਮ 'ਏਵਨ' ਦਰਿਆ ਦੇ ਕੰਢੇ 'ਤੇ ਵਸੇ ਪਿੰਡ 'ਸਟਰੈਟਫੋਰਡ' ਵਿੱਚ ਹੋਇਆ । ਉਹ ਉੱਘੇ ਅੰਗਰੇਜ਼ੀ ਕਵੀ ਅਤੇ ਨਾਟਕਕਾਰ ਸਨ। ਉਹਨਾਂ ਨੂੰ ਇੰਗਲੈਂਡ ਦੇ ਸਭ ਤੋਂ ਮਹਾਨ ਨਾਟਕਕਾਰ ਅਤੇ ਕਵੀ ਮੰਨਿਆਂ ਜਾਂਦਾ ਹੈ। ਉਹਨਾਂ ਨੇ ਤਕਰੀਬਨ ੩੮ ਨਾਟਕ, ੧੫੪ ਛੋਟੀਆਂ ਨਜ਼ਮਾਂ ਅਤੇ ਦੋ ਵੱਡੀਆਂ ਨਜ਼ਮਾਂ ਲਿਖੀਆਂ। ਉਹਨਾਂ ਦੇ ਨਾਟਕ ਦੁਨੀਆਂ ਦੀ ਤਕਰੀਬਨ ਹਰ ਭਾਸ਼ਾ ਵਿੱਚ ਅਨੁਵਾਦ ਹੋਏ। ਉਨ੍ਹਾਂ ਦੇ ਨਾਟਕਾਂ ਵਿੱਚ 'ਏ ਮਿਡਸਮਰ ਨਾਈਟ'ਜ਼ ਡ੍ਰੀਮ', 'ਹੈਮਲੇਟ', 'ਮੈਕਬੈਥ', 'ਰੋਮੀਓ ਐਂਡ ਜੂਲੀਅਟ', 'ਕਿੰਗ ਲੀਅਰ', 'ਉਥੈਲੋ' ਅਤੇ 'ਟਵੈਲਥ ਨਾਈਟ' ਸ਼ਾਮਿਲ ਹਨ।