Pargat Singh Satauj
ਪਰਗਟ ਸਿੰਘ ਸਤੌਜ
ਪਰਗਟ ਸਿੰਘ ਸਤੌਜ (੧੦ ਫਰਵਰੀ, ੧੯੮੧-) ਦਾ ਜਨਮ ਸ. ਮੇਲਾ ਸਿੰਘ ਦੇ ਘਰ ਮਾਤਾ ਪਾਲ ਕੌਰ ਦੀ ਕੁੱਖੋ ਪਿੰਡ ਸਤੌਜ (ਜ਼ਿਲਾ ਸੰਗਰੂਰ) ਵਿਖੇ ਹੋਇਆ।
ਉਨ੍ਹਾਂ ਦੀ ਵਿਦਿਅਕ ਯੋਗਤਾ ਈ. ਟੀ. ਟੀ., ਐੱਮ. ਏ. ਪੰਜਾਬੀ ਅਤੇ ਐੱਮ. ਏ. ਹਿਸਟਰੀ ਹੈ । ਉਹ ਸਕੂਲ ਅਧਿਆਪਕ ਹਨ । ਉਨ੍ਹਾਂ ਦੇ ਨਾਵਲ 'ਤੀਵੀਂਆਂ'
ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਉਨ੍ਹਾਂ ਦੇ ਨਾਵਲ ‘ਖਬਰ ਇੱਕ ਪਿੰਡ ਦੀ’ ਨੂੰ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ ਮਿਲਿਆ ਹੈ।ਉਨ੍ਹਾਂ ਦੀਆਂ
ਰਚਨਾਵਾਂ ਹਨ; ਤੇਰਾ ਪਿੰਡ (ਕਾਵਿ ਸੰਗਹਿ), ਭਾਗੂ (ਨਾਵਲ), ਤੀਵੀਂਆਂ (ਨਾਵਲ ), ਖਬਰ ਇੱਕ ਪਿੰਡ ਦੀ (ਨਾਵਲ ),
ਗ਼ਲਤ ਮਲਤ ਜ਼ਿੰਦਗੀ (ਕਹਾਣੀ ਸੰਗ੍ਰਹਿ) । ਉਨ੍ਹਾਂ ਦੀਆਂ ਕਈ ਕਹਾਣੀਆਂ ਦੇ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਏ ਹਨ ।
ਪਰਗਟ ਸਿੰਘ ਸਤੌਜ : ਪੰਜਾਬੀ ਕਹਾਣੀਆਂ
Pargat Singh Satauj : Punjabi Novels
ਪਰਗਟ ਸਿੰਘ ਸਤੌਜ : ਪੰਜਾਬੀ ਨਾਵਲ