Munshi Premchand - ਮੁਨਸ਼ੀ ਪ੍ਰੇਮਚੰਦ
ਮੁਨਸ਼ੀ ਪ੍ਰੇਮਚੰਦ (31 ਜੁਲਾਈ 1880 – 8 ਅਕਤੂਬਰ 1936) ਦਾ ਜਨਮ ਵਾਰਾਨਸੀ ਤੋਂ ਚਾਰ ਮੀਲ ਦੂਰ ਲਮਹੀ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਧਨਪਤ ਰਾਏ ਸ਼੍ਰੀਵਾਸਤਵ ਸੀ। ਉਨ੍ਹਾਂ ਦੀ ਸਿੱਖਿਆ ਦਾ ਆਰੰਭ ਉਰਦੂ, ਫ਼ਾਰਸੀ ਪੜ੍ਹਨ ਤੋਂ ਹੋਇਆ ਅਤੇ ਰੁਜ਼ਗਾਰ ਦਾ ਪੜ੍ਹਾਉਣ ਤੋਂ। 1898 ਵਿੱਚ ਮੈਟਰਿਕ ਦੀ ਪਰੀਖਿਆ ਪਾਸ ਕਰਨ ਦੇ ਬਾਅਦ ਉਹ ਇੱਕ ਸਥਾਨਕ ਪਾਠਸ਼ਾਲਾ ਵਿੱਚ ਅਧਿਆਪਕ ਨਿਯੁਕਤ ਹੋ ਗਏ। 1910 ਵਿੱਚ ਉਹ ਇੰਟਰ ਅਤੇ 1919 ਵਿੱਚ ਬੀ.ਏ. ਪਾਸ ਕਰਨ ਦੇ ਬਾਅਦ ਸਕੂਲਾਂ ਦੇ ਡਿਪਟੀ ਸਬ-ਇੰਸਪੈਕਟਰ ਪਦ ਉੱਤੇ ਨਿਯੁਕਤ ਹੋਏ।
ਨਾਵਲ: ਸੇਵਾਸਦਨ, ਪ੍ਰੇਮਾਸ਼੍ਰਮ, ਨਿਰਮਲਾ, ਰੰਗਭੂਮੀ, ਗਬਨ, ਗੋਦਾਨ।
ਕਹਾਣੀ ਸੰਗ੍ਰਹਿ: ਨਮਕ ਕਾ ਦਰੋਗਾ, ਪ੍ਰੇਮ ਪਚੀਸੀ, ਸੋਜ਼ੇ ਵਤਨ, ਪ੍ਰੇਮ ਤੀਰਥ, ਪਾਂਚ ਫੂਲ, ਸਪਤ ਸੁਮਨ।
ਬਾਲਸਾਹਿਤ: ਕੁੱਤੇ ਕੀ ਕਹਾਨੀ, ਜੰਗਲ ਕੀ ਕਹਾਨੀਆਂ ਆਦਿ।