Kulwant Singh Virk
ਕੁਲਵੰਤ ਸਿੰਘ ਵਿਰਕ
ਕੁਲਵੰਤ ਸਿੰਘ ਵਿਰਕ (੨੦ ਮਈ ੧੯੨੧–੨੪ ਦਸੰਬਰ ੧੯੮੭) ਦਾ ਜਨਮ ਪਿੰਡ ਫੁੱਲਰਵਨ, ਜ਼ਿਲ੍ਹਾ ਸ਼ੇਖ਼ੂਪੁਰਾ
(ਪਾਕਿਸਤਾਨ) ਵਿਚ ਹੋਇਆ।ਉਨ੍ਹਾਂ ਦੇ ਪਿਤਾ ਸਰਦਾਰ ਆਸਾ ਸਿੰਘ ਵਿਰਕ ਅਤੇ ਮਾਤਾ ਸਰਦਾਰਨੀ ਈਸ਼ਰ ਕੌਰ (ਚੱਠਾ) ਸਨ।
ਉਨ੍ਹਾਂ ਨੇ ਅੰਗਰੇਜ਼ੀ ਦੀ ਐਮ.ਏ. ੧੯੪੨ ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਕੀਤੀ ਅਤੇ ਫਿਰ ਲਾਅ ਕਾਲਜ, ਲਾਹੌਰ ਤੋਂ
ਐਲ.ਐਲ.ਬੀ. ਕਰਨ ਉਪਰੰਤ ਪਹਿਲਾਂ ਫ਼ੌਜੀ ਅਫ਼ਸਰ (੧੯੪੨-੪੩), ਫਿਰ ਲਾਇਜ਼ਾਂ ਅਫ਼ਸਰ ਮੁੜ ਵਸਾਊ ਵਿਭਾਗ (੧੯੪੭-੪੮)
ਬਣੇ ।ਉਨ੍ਹਾਂ ਨੇ ਕਈ ਉੱਚ ਅਹੁਦਿਆਂ ਤੇ ਰਹਿਕੇ ਸਰਕਾਰੀ ਸੇਵਾ ਨਿਭਾਈ ।ਉਨ੍ਹਾਂ ਨੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸਾਹਿਤ ਰਚਨਾ ਕੀਤੀ।
ਉਨ੍ਹਾਂ ਦੀਆਂ ਕਹਾਣੀਆਂ ਦਾ ਰੂਸੀ ਅਤੇ ਜਾਪਾਨੀ ਸਹਿਤ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ । ਉਨ੍ਹਾਂ ਦੀਆਂ ਰਚਨਾਵਾਂ
ਹਨ: ਛਾਹ ਵੇਲਾ (੧੯੫੦), ਧਰਤੀ ਤੇ ਆਕਾਸ਼ (੧੯੫੧), ਤੂੜੀ ਦੀ ਪੰਡ (੧੯੫੪), ਏਕਸ ਕੇ ਹਮ ਬਾਰਿਕ (੧੯੫੫), ਦੁੱਧ ਦਾ ਛੱਪੜ
(੧੯੫੮), ਗੋਲਾਂ (੧੯੬੧), ਵਿਰਕ ਦੀਆਂ ਕਹਾਣੀਆਂ (੧੯੬੬), ਨਵੇਂ ਲੋਕ ੧੯੬੭, ਦੁਆਦਸ਼ੀ ੧੯੫੮, ਅਸਤਬਾਜੀ, ਮੇਰੀਆਂ ਸਾਰੀਆਂ
ਕਹਾਣੀਆਂ (੧੯੮੬), ਸ਼ਸਤਰਾਂ ਤੋਂ ਵਿਦਾਇਗੀ ਅਨੁਵਾਦ (ਅਨੁਵਾਦਅਰਨੈਸਟ ਹੈਮਿੰਗਵੇ) । ਉਨ੍ਹਾਂ ਨੂੰ 'ਨਵੇਂ ਲੋਕ' ਲਈ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ।
ਕੁਲਵੰਤ ਸਿੰਘ ਵਿਰਕ ਪੰਜਾਬੀ ਕਹਾਣੀਆਂ
Kulwant Singh Virk Punjabi Stories/Kahanian