Rabindranath Tagore
ਰਵਿੰਦਰਨਾਥ ਟੈਗੋਰ
ਰਵਿੰਦਰਨਾਥ ਟੈਗੋਰ (੭ਮਈ ੧੮੬੧ – ੭ ਅਗਸਤ ੧੯੪੧), ਜਿਨ੍ਹਾਂ ਨੂੰ ਗੁਰੂਦੇਵ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ,
ਪ੍ਰਸਿੱਧ ਬੰਗਾਲੀ ਲੇਖਕ, ਸੰਗੀਤਕਾਰ, ਚਿਤ੍ਰਕਾਰ ਅਤੇ ਵਿਚਾਰਕ ਸਨ । ਉਨ੍ਹਾਂ ਦੀਆਂ ਮਸ਼ਹੂਰ ਰਚਨਾਵਾਂ ਵਿੱਚ ਗੀਤਾਂਜਲੀ,
ਸੋਨਾਰ ਤਰੀ, ਗੋਰਾ, ਵਿਸਰਜਨ, ਘਰੇ ਬਾਇਰੇ ਅਤੇ ਜੀਵਨਸਮ੍ਰਿਤੀ ਸ਼ਾਮਿਲ ਹਨ । ਉਹ ਪਹਿਲੇ ਗੈਰ-ਯੂਰਪੀ ਸਨ ਜਿਨ੍ਹਾਂ ਨੂੰ
੧੯੧੩ ਵਿੱਚ ਸਾਹਿਤ ਲਈ ਨੋਬਲ ਇਨਾਮ ਦਿੱਤਾ ਗਿਆ । ਉਨ੍ਹਾਂ ਦੀ ਕਾਵਿ ਰਚਨਾ ਗੀਤਾਂਜਲੀ ਨੂੰ ਪੰਜਾਬੀ ਤੇ ਉਰਦੂ ਦੇ ਕਵੀ
ਅਤੇ ਚਿਤ੍ਰਕਾਰ ਅਜਾਇਬ ਚਿਤ੍ਰਕਾਰ ਨੇ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ ।
ਰਵਿੰਦਰਨਾਥ ਟੈਗੋਰ : ਪੰਜਾਬੀ ਕਹਾਣੀਆਂ
Rabindranath Tagore : Punjabi Stories/Kahanian