ਗੁਲਜ਼ਾਰ ਸਿੰਘ ਸੰਧੂ - Gulzar Singh Sandhu

ਗੁਲਜ਼ਾਰ ਸਿੰਘ ਸੰਧੂ (੨੭ ਫਰਵਰੀ ੧੯੩੫) ਦਾ ਜਨਮ ਲੁਧਿਆਣਾ ਜਿਲ੍ਹੇ ਦੀ ਸਮਰਾਲਾ ਤਹਿਸੀਲ ਦੇ ਪਿੰਡ ਕੋਟਲਾ ਬਡਲਾ ਵਿੱਚ ਹੋਇਆ ਸੀ । ਉਸਨੇ ਗਿਆਨੀ ਅਤੇ ਪੰਜਾਬੀ ਸਾਹਿਤ ਦੀ ਐਮ.ਏ. ਕੀਤੀ । ਫਿਰ ਉਨ੍ਹਾਂ ਮੈਟ੍ਰਿਕ, ਬੀ.ਏ. ਅਤੇ ਐਮ.ਏ. ਅੰਗਰੇਜ਼ੀ ਕੀਤੀ । ਉਹ ਪੰਜਾਬੀ ਟ੍ਰਿਬਿਊਨ ਅਤੇ ਦੇਸ਼ ਸੇਵਕ ਅਖ਼ਬਾਰ ਦੇ ਸੰਪਾਦਕ ਅਤੇ ਪੰਜਾਬੀ ਯੂਨੀਵਰਸਿਟੀ ਦੇ ਜਨਸੰਚਾਰ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਵੀ ਰਹੇ । ੧੯੮੨ ਵਿੱਚ ਉਨ੍ਹਾਂ ਨੂੰ ਕਹਾਣੀ ਸੰਗ੍ਰਹਿ 'ਅਮਰ ਕਥਾ' ਲਈ ਸਾਹਿਤ ਅਕਾਦਮੀ ਇਨਾਮ ਦਿੱਤਾ ਗਿਆ । ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ਕਹਾਣੀ ਸੰਗ੍ਰਹਿ: ਹੁਸਨ ਦੇ ਹਾਣੀ, ਇੱਕ ਸਾਂਝ ਪੁਰਾਣੀ, ਸੋਨੇ ਦੀ ਇੱਟ, ਅਮਰ ਕਥਾ, ਗਮਲੇ ਦੀ ਵੇਲ, ਰੁਦਨ ਬਿੱਲੀਆਂ ਦਾ; ਨਾਵਲ: ਕੰਧੀ ਜਾਏ, ਗੋਰੀ ਹਿਰਨੀ; ਅਨੁਵਾਦਿਤ ਪੁਸਤਕਾਂ: ਟੈੱਸ (ਥਾਮਸ ਹਾਰਡੀ), ਸਾਥੀ (ਵੈਸਿਲੀ ਐਕਿਸਨੋਵ), ਪਾਕਿਸਤਾਨ ਮੇਲ (ਖੁਸ਼ਵੰਤ ਸਿੰਘ), ਜੀਵਨ ਤੇ ਸਾਹਿਤ (ਮੈਕਸਿਮ ਗੋਰਕੀ), ਬਾਲ ਬਿਰਖ ਤੇ ਸੂਰਜ (ਦਾਗਨੀਜ਼ਾ ਜ਼ਿਗਮੋਂਤੇ), ਲਹਿਰਾਂ ਦੀ ਆਵਾਜ਼ (ਤਾਮਿਲ ਨਾਵਲ); ਸੰਪਾਦਿਤ: ਅੱਗ ਦਾ ਸਫ਼ਰ (ਸ਼ਿਵ ਕੁਮਾਰ ਬਟਾਲਵੀ ਦੀ ਚੋਣਵੀਂ ਕਵਿਤਾ), ਪੰਜਾਬ ਦਾ ਛੇਵਾਂ ਦਰਿਆ (ਐਮ. ਐਸ. ਰੰਧਾਵਾ), ਨਵਯੁਗ ਟਕਸਾਲ (ਭਾਪਾ ਪ੍ਰੀਤਮ ਸਿੰਘ), ਵਾਸਨਾ, ਵਿਸਕੀ ਅਤੇ ਵਿਦਵਤਾ (ਖੁਸ਼ਵੰਤ ਸਿੰਘ); ਰੇਖਾ-ਚਿੱਤਰ: ਸਾਡਾ ਹਸਮੁੱਖ ਬਾਬਾ, ਰੋਹੀ ਦਾ ਰੁੱਖ ਸ਼ਾਮਿਲ ਹਨ ।

ਗੁਲਜ਼ਾਰ ਸਿੰਘ ਸੰਧੂ ਕਹਾਣੀਕਾਰ (Gulzar Singh Sandhu)