Principal Ganga Singh - ਪ੍ਰਿੰਸੀਪਲ ਗੰਗਾ ਸਿੰਘ
ਪ੍ਰਿੰਸੀਪਲ ਗੰਗਾ ਸਿੰਘ (1896 - 26 ਦਸੰਬਰ 1961) ਪੰਜਾਬ ਦੇ ਪ੍ਰਸਿੱਧ ਵਕਤਾ, ਕਵੀ ਅਤੇ ਫ਼ਿਲਾਸਫ਼ਰ ਸਨ। ਗੰਗਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪਹਿਲੇ ਪ੍ਰਿੰਸੀਪਲ ਸਨ, ਜਿਥੋਂ ਪ੍ਰਿੰਸੀਪਲ ਇਨ੍ਹਾਂ ਦੇ ਨਾਂ ਨਾਲ ਸਦਾ ਵਾਸਤੇ ਜੁੜ ਗਿਆ।
ਗੰਗਾ ਸਿੰਘ ਨੂੰ ਫ਼ਾਰਸੀ ਕਲਾਮ ਦਾ ਬਹੁਤ ਗਿਆਨ ਸੀ। ਮੌਲਾਨਾ ਰੂਮੀ ਅਤੇ ਮੌਲਾਨਾ ਹਾਫ਼ਿਜ਼ ਦੇ ਦਿਵਾਨ ਉਨ੍ਹਾਂ ਨੂੰ ਜ਼ੁਬਾਨੀ ਯਾਦ ਸਨ। 1932 ਵਿੱਚ ਉਨ੍ਹਾਂ ਨੇ ਰਸਾਲੇ 'ਅੰਮ੍ਰਿਤ' ਰਾਹੀਂ ਗੁਰੂ ਗ੍ਰੰਥ ਸਾਹਿਬ ਦਾ ਅਰਥ ਕੀਤਾ 'ਗੁਰੂਆਂ ਦਾ ਗ੍ਰੰਥ' ਨਾ ਕਿ ਗ੍ਰੰਥ ਗੁਰੂ ਹੈ।
ਗੰਗਾ ਸਿੰਘ ਦੇ ਪੁੱਤਰ ਤਰਲੋਚਨ ਸਿੰਘ ਅਨੁਸਾਰ ਜਦੋਂ ਜਲਿਆਂਵਾਲਾ ਬਾਗ਼ ਕਾਂਡ ਹੋਇਆ ਤਾਂ ਪ੍ਰਿੰਸੀਪਲ ਗੰਗਾ ਸਿੰਘ ਬਟਾਲਾ ਦੇ ਤਹਿਸੀਲਦਾਰ ਸਨ। ਉਸ ਸਮੇਂ ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ ਹੁਕਮ ਜਾਰੀ ਕੀਤਾ ਸੀ ਜਲਿਆਂਵਾਲਾ ਬਾਗ਼ 'ਚ ਮਾਰੇ ਗਏ ਸਾਰੇ ਵਿਅਕਤੀਆਂ ਦੀ ਜਾਇਦਾਦ ਦੀ ਨੀਲਾਮੀ ਕਰ ਦਿਤੀ ਜਾਵੇ। ਪਰ ਉਨ੍ਹਾਂ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿਤਾ ਸੀ ਜਿਸ ਕਰ ਕੇ ਉਨ੍ਹਾਂ ਨੂੰ ਨੌਕਰੀ ਤੋਂ ਹਟਾ ਦਿਤਾ ਗਿਆ। ਗੰਗਾ ਸਿੰਘ ਅਕਾਲੀ ਪੱਤ੍ਰਿਕਾ ਅਖ਼ਬਾਰ ਦੇ ਸੰਪਾਦਕ ਰਹੇ ਅਤੇ ਉਨ੍ਹਾਂ ਨੇ ਅਜੀਤ ਅਖ਼ਬਾਰ ਵੀ ਸ਼ੁਰੂ ਕਰ ਕੇ ਪੰਜ ਸਾਲਾਂ ਤਕ ਚਲਾਈ।
ਉਨ੍ਹਾਂ ਦੀਆਂ ਰਚਨਾਵਾਂ ਹਨ: ਪੂਰਨ ਮਨੁੱਖ, ਪ੍ਰੀਤਿ ਰੀਤਿ, ਗ਼ਜ਼ਲਾਂ ਭਾਈ ਨੰਦ ਲਾਲ ਜੀ (ਸਟੀਕ), ਲੈਕਚਰ ਮਹਾਂ ਚਾਨਣ, ਲੈਕਚਰ ਮਹਾਂ ਸਾਗਰ, ਸਿੱਖ ਧਰਮ ਫ਼ਿਲਾਸਫ਼ੀ, ਬਾਰਹ ਮਾਹਾ (ਸਟੀਕ), ਬੰਦੀ ਛੋੜ, ਜੀਵਨ ਕਿਰਨਾਂ, ਜਨਤਾ ਵਿੱਚ ਕਿਵੇਂ ਬੋਲੀਏ ਆਦਿ।
ਸਿੱਖ ਧਰਮ ਫ਼ਿਲਾਸਫ਼ੀ : ਪ੍ਰਿੰਸੀਪਲ ਗੰਗਾ ਸਿੰਘ
Sikh Dharam Philosophy : Principal Ganga Singh
- ਸੰਗਤ : ਪ੍ਰਿੰਸੀਪਲ ਗੰਗਾ ਸਿੰਘ
- ਕੀਰਤਨ : ਪ੍ਰਿੰਸੀਪਲ ਗੰਗਾ ਸਿੰਘ
- ਸਿਮਰਨ : ਪ੍ਰਿੰਸੀਪਲ ਗੰਗਾ ਸਿੰਘ
- ਪ੍ਰੇਮਾ ਭਗਤੀ : ਪ੍ਰਿੰਸੀਪਲ ਗੰਗਾ ਸਿੰਘ
- ਭਾਣਾ : ਪ੍ਰਿੰਸੀਪਲ ਗੰਗਾ ਸਿੰਘ
- ਪਛਤਾਵਾ : ਪ੍ਰਿੰਸੀਪਲ ਗੰਗਾ ਸਿੰਘ
- ਸੇਵਾ : ਪ੍ਰਿੰਸੀਪਲ ਗੰਗਾ ਸਿੰਘ
- ਕਿਰਤ : ਪ੍ਰਿੰਸੀਪਲ ਗੰਗਾ ਸਿੰਘ
- ਚੜ੍ਹਦੀ ਕਲਾ : ਪ੍ਰਿੰਸੀਪਲ ਗੰਗਾ ਸਿੰਘ
- ਇਕ ਜੋਤ : ਪ੍ਰਿੰਸੀਪਲ ਗੰਗਾ ਸਿੰਘ
- ਰਹਿਤ ਦਾਤਾ : ਪ੍ਰਿੰਸੀਪਲ ਗੰਗਾ ਸਿੰਘ
- ਰਹਿਤ ਦੀ ਲੋੜ : ਪ੍ਰਿੰਸੀਪਲ ਗੰਗਾ ਸਿੰਘ
- ਰਹਿਤ ਕੀ ਹੈ? : ਪ੍ਰਿੰਸੀਪਲ ਗੰਗਾ ਸਿੰਘ
- ਗੁਰ ਭਗਤੀ ਤੇ ਰਹਿਤ : ਪ੍ਰਿੰਸੀਪਲ ਗੰਗਾ ਸਿੰਘ
- ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨ ਕੋਇ : ਪ੍ਰਿੰਸੀਪਲ ਗੰਗਾ ਸਿੰਘ