Balijit ਬਲੀਜੀਤ
ਬਲੀਜੀਤ (੧੫ ਮਾਰਚ ੧੯੬੨-) ਦਾ ਜਨਮ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਲਖਮੀਪੁਰ ਵਿੱਚ ਹੋਇਆ। ਇਹ ਪੰਜਾਬੀ ਕਹਾਣੀਕਾਰ ਹਨ।
ਇਨ੍ਹਾਂ ਦੀਆਂ ਕਹਾਣੀਆਂ ਹਿੰਦੀ ਵਿੱਚ ਵੀ ਅਨੁਵਾਦ ਹੋਈਆਂ ਹਨ। ਬਲੀਜੀਤ ਨੂੰ ਮਾਨਵਵਾਦੀ ਰਚਨਾ ਮੰਚ, ਜਲੰਧਰ ਪੰਜਾਬ, ਵੱਲੋਂ ਸਾਲ ੨੦੧੯ ਦਾ
'ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ' ਦਿੱਤਾ ਗਿਆ। ਇਨ੍ਹਾਂ ਨੂੰ ਸਾਲ-੨੦੨੨ ਦਾ ਉਰਮਿਲਾ ਆਨੰਦ ਸਿਮਰਤੀ ਪੁਰਸਕਾਰ ਇਨ੍ਹਾਂ ਦੀ ਕਹਾਣੀ
'ਨੂਣ' ਲਈ ਪ੍ਰੀਤਨਗਰ ਵਿੱਚ ਦਿੱਤਾ ਗਿਆ। ਇਨ੍ਹਾਂ ਨੂੰ ਆਪਣੇ ਤੀਸਰੇ ਕਹਾਣੀ ਸੰਗ੍ਰਹਿ 'ਉੱਚੀਆਂ ਆਵਾਜਾਂ' ਲਈ ਸਾਲ ੨੦੨੩ ਦਾ ਦਸ ਹਜ਼ਾਰ ਕਨੇਡੀਅਨ
ਡਾਲਰ ਦਾ ਦੂਜੇ ਸਥਾਨ ਦਾ ਢਾਹਾਂ ਪੁਰਸਕਾਰ ਬ੍ਰਿਟਿਸ਼ ਕੋਲੰਬੀਆ ਵਿੱਚ ਦਿੱਤਾ ਗਿਆ ।